ਆਈ ਤਾਜਾ ਵੱਡੀ ਖਬਰ
ਜਿਥੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀ ਖੁਸ਼ੀ ਲਈ ਬਹੁਤ ਕੁਝ ਕੀਤਾ ਜਾਂਦਾ ਹੈ ਉਥੇ ਹੀ ਮਾਪਿਆਂ ਵੱਲੋਂ ਉਨ੍ਹਾਂ ਬੱਚਿਆਂ ਦੀ ਵਧੀਆ ਪਰਵਰਿਸ਼ ਕਰਨ ਦੇ ਬਾਵਜੂਦ ਕਈ ਤਰ੍ਹਾਂ ਦੀਆਂ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਥੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਤੋਂ ਵੱਡੇ ਹੋਣ ਤੇ ਕਈ ਤਰ੍ਹਾਂ ਦੀਆਂ ਉਮੀਦਾਂ ਰੱਖੀਆਂ ਜਾਂਦੀਆਂ ਹਨ। ਉੱਥੇ ਹੀ ਬਹੁਤ ਸਾਰੇ ਬੱਚਿਆਂ ਵੱਲੋਂ ਆਪਣੇ ਮਾਪਿਆਂ ਦੀਆਂ ਉਮੀਦਾਂ ਤੇ ਖਰੇ ਉਤਰਨ ਦੀ ਬਜਾਏ ਉਨ੍ਹਾਂ ਨੂੰ ਦੁੱਖ ਦਿੱਤੇ ਜਾਂਦੇ ਹਨ। ਆਏ ਦਿਨ ਹੀ ਬੱਚਿਆਂ ਵੱਲੋਂ ਆਪਣੇ ਮਾਪਿਆਂ ਨਾਲ ਕੀਤੇ ਜਾਣ ਵਾਲੇ ਅਜਿਹੇ ਵਰਤਾਓ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦੀਆਂ ਹਨ।
ਹੁਣ ਪੰਜਾਬ ਵਿੱਚ ਇੱਥੇ ਕੁੜੀ ਵੱਲੋਂ ਆਪਣੇ ਘਰਦਿਆਂ ਨੂੰ ਅਜਿਹਾ ਮੈਂਗੋ ਸ਼ੇਕ ਦਿੱਤਾ ਗਿਆ ਹੈ ਜਿਸ ਕਾਰਨ ਪਰਿਵਾਰ ਸੌਂ ਗਿਆ ਅਤੇ ਉਸ ਪਿਛੋਂ ਕੁੜੀ ਫਰਾਰ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਠਿੰਡਾ ਜ਼ਿਲਾ ਦੇ ਕਸਬਾ ਨਥਾਣਾ ਤੋਂ ਸਾਹਮਣੇ ਆਈ ਹੈ। ਇਕ ਲੜਕੀ ਵੱਲੋਂ ਰਾਤ ਸਮੇਂ ਆਪਣੇ ਪਰਵਾਰਕ ਮੈਂਬਰਾਂ ਨੂੰ ਮੈਂਗੋ ਸ਼ੇਕ ਬਣਾ ਕੇ ਉਸ ਵਿੱਚ ਕੋਈ ਜ਼-ਹਿ-ਰੀ-ਲੀ ਚੀਜ਼ ਮਿਲਾ ਕੇ ਦਿੱਤੀ ਗਈ ਜਿਸ ਕਾਰਨ ਸਾਰਾ ਪਰਵਾਰ ਬੇਹੋਸ਼ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਲੜਕੀ ਵੱਲੋਂ ਆਪਣੀ ਸਹੇਲੀ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਜਿਸ ਪਿੱਛੋਂ ਦੋਵੇਂ ਸਹੇਲੀਆਂ ਫਰਾਰ ਹੋ ਗਈਆਂ ਹਨ। ਸੂਤਰਾਂ ਅਨੁਸਾਰ ਪ੍ਰਾਪਤ ਹੋਈ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਹ ਦੋਵੇਂ ਕੁੜੀਆਂ ਪਹਿਲਾਂ ਵੀ ਘਰੋਂ ਚਲੇ ਗਈਆਂ ਸਨ ਅਤੇ ਬਾਹਰ ਇਕੱਠਿਆਂ ਰਹਿਣ ਲੱਗ ਪਈਆਂ ਸਨ। ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੁੜੀਆਂ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੂੰ ਕੀਤੀ ਗਈ ਸ਼ਿਕਾਇਤ ਵਿਚ ਲੜਕੀ ਦੀ ਮਾਤਾ ਸੁਮਨ ਲਤਾ ਨੇ ਦੱਸਿਆ ਹੈ ਕਿ ਬੀਤੀ ਰਾਤ ਉਨ੍ਹਾਂ ਦੀ ਲੜਕੀ ਸਵਿਤਾ ਰਾਣੀ ਨੇ ਮੈਂਗੋ ਸ਼ੇਕ ਬਣਾਇਆ ਸੀ।
ਜਿਸ ਨੂੰ ਪੀਣ ਤੋਂ ਬਾਅਦ ਸਾਰੇ ਪਰਵਾਰ ਨੂੰ ਗੂੜ੍ਹੀ ਨੀਂਦ ਆ ਗਈ। ਜਿਸ ਪਿੱਛੋਂ ਰਾਤ ਦੇ ਸਮੇਂ ਉਨ੍ਹਾਂ ਦੀ ਲੜਕੀ ਸਵਿਤਾ ਆਪਣੀ ਸਹੇਲੀ ਪ੍ਰਮਿੰਦਰ ਕੌਰ ਨਾਲ ਘਰ ਤੋਂ ਫ਼ਰਾਰ ਹੋ ਗਈ ਹੈ। ਜਿਸ ਬਾਰੇ ਸੁਮਨ ਲਤਾ ਵੱਲੋਂ ਐਫ ਆਈ ਆਰ ਦਰਜ ਕਰਵਾਈ ਗਈ ਹੈ। ਜਿਸ ਦੇ ਅਧਾਰ ਤੇ ਥਾਣੇਦਾਰ ਤਰਵਿੰਦਰ ਸਿੰਘ ਵੱਲੋਂ ਜਾਂਚ ਕੀਤੀ ਜਾ ਰਹੀ ਹੈ