ਆਈ ਤਾਜਾ ਵੱਡੀ ਖਬਰ
ਕੋਰੋਨਾ ਦਾ ਕਰਕੇ ਰੋਜਾਨਾ ਹੀ ਤਰਾਂ ਤਰਾਂ ਦੇ ਐਲਾਨ ਹਰੇਕ ਮਿਲਕ ਵਿਚ ਹੋ ਰਹੇ ਹਨ। ਇੰਡੀਆ ਵਿਚ ਵੀ ਕਈ ਐਲਾਨ ਰੋਜਾਨਾ ਕੀਤੇ ਜਾ ਰਹੇ ਹਨ। ਹੁਣ ਇੱਕ ਵੱਡੀ ਖਬਰ ਇੰਡੀਆ ਆਉਣ ਵਾਲੇ ਹਵਾਈ ਯਾਤਰੀਆਂ ਦੇ ਬਾਰੇ ਵਿਚ ਆ ਰਹੀ ਹੈ। ਵਿਦੇਸ਼ੀ ਯਾਤਰੀ ਇਸ ਤਰਾਂ ਕਰਕੇ ਇੰਡੀਆ ਚ ਸਰਕਾਰੀ ਇਕਾਂਤਵਾਸ ਤੋਂ ਬਚ ਸਕਦੇ ਹਨ।
ਬੀਤੇ ਦਿਨੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਵਲੋਂ ਏਅਰ ਸੁਵਿਧਾ ਪੋਰਟਲ ਲਾਂਚ ਕੀਤਾ ਗਿਆ ਹੈ। ਇਸ ਪੋਰਟਲ ਦੇ ਨਿਰਮਾਣ ‘ਚ ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਵੱਖ-ਵੱਖ ਸੂਬਾ ਸਰਕਾਰਾਂ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦਾ ਅਹਿਮ ਯੋਗਦਾਨ ਰਿਹਾ ਹੈ। ਦਰਅਸਲ, ਇਹ ਪੋਰਟਲ ਵਿਦੇਸ਼ ਵਿਦੇਸ਼ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਇੱਕ ਸੰਪਰਕ ਰਹਿਤ ਸਰਵਿਸ ਦਿੰਦਾ ਹੈ। ਜਿਸ ਰਹਿਣ ਯਾਤਰੀ ਬਿਨਾਂ ਕਾਊਂਟਰ ’ਤੇ ਗਏ ਆਪਣੇ ਮੋਬਾਇਲ ਰਾਹੀਂ ਇਸ ਸੁਵਿਧਾ ਦਾ ਲਾਭ ਲੈ ਸਕਣਗੇ।
ਯਾਨੀ ਹੁਣ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਸਰਕਾਰੀ ਇਕਾਂਤਵਾਸ ‘ਚ ਨਹੀਂ ਰਹਿਣਾ ਪਵੇਗਾ। ਇਹ ਸਾਰੇ ਯਾਤਰੀ ਸੂਬਾ ਸਰਕਾਰ ਦੁਆਰਾ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਕਾਂਤਵਾਸ ‘ਚ ਜਾ ਸਕਣਗੇ। ਇਸ ਸੁਵਿਧਾ ਪੋਰਟਲ ਤਹਿਤ ਦੋ ਫਾਰਮ ਭਰੇ ਜਾ ਸਕਦੇ ਹਨ, ਜਿਸ ’ਚ ਪਹਿਲਾ ਸਵੈ-ਘੋਸ਼ਣਾ ਪੱਤਰ ਹੈ, ਜੋ ਕਿ ਹਰੇਕ ਯਾਤਰੀ ਲਈ ਭਰਨਾ ਲਾਜ਼ਮੀ ਹੋਵੇਗਾ। ਦੂਜਾ ਛੂਟ ਫਾਰਮ।
ਦੱਸ ਦੇਈਏ ਕਿ ਜੇਕਰ ਭਰਿਆ ਹੋਇਆ ਦੂਜਾ ਫਾਰਮ ਪਾਸ ਹੋ ਜਾਵੇਗਾ ਤਾਂ ਯਾਤਰੀ ਸੰਸਥਾਗਤ ਇਕਾਂਤਵਾਸ ਦੀ ਬਜਾਏ ਸਿੱਧਾ ਆਪਣੇ ਘਰ ਜਾ ਕੇ ਹੀ ਇਕਾਂਤਵਾਸ ਹੋ ਸਕਦੇ ਹਨ। ਹੁਣ ਸਵਾਲ ਇਹ ਹੈ ਕਿ ਏਅਰ ਸੁਵਿਧਾ ਪੋਰਟਲ ਯਾਤਰੀਆਂ ਲਈ ਕਿਵੇਂ ਮਦਦਗਾਰ ਸਾਬਿਤ ਹੋਵੇਗਾ?
ਜ਼ਿਕਰਯੋਗ ਹੈ ਕਿ ਕੁੱਝ ਸੂਬਿਆਂ ‘ਚ ਵਿਦੇਸ਼ ਤੋਂ ਆਏ ਯਾਤਰੀਆਂ ਨੂੰ ਸੱਤ ਦਿਨਾਂ ਲਈ ਹੀ ਇਕਾਂਤਵਾਸ ਕੀਤਾ ਜਾਂਦਾ ਹੈ ਅਤੇ ਕੁੱਝ ਸੂਬੇ 10-14 ਦਿਨਾਂ ਦੇ ਸੰਸਥਾਗਤ ਇਕਾਂਤਵਾਸ ਦੇ ਹੱਕ ‘ਚ ਹਨ। ਪਰ ਕੁੱਝ ਸੂਬੇ ਅਜਿਹੇ ਵੀ ਹਨ ਜੋ ਸੰਸਥਾਗਤ ਇਕਾਂਤਵਾਸ ਦੀ ਬਜਾਏ ਘਰੇਲੂ ਇਕਾਂਤਵਾਸ ਨੂੰ ਪਹਿਲ ਦਿੰਦੇ ਹਨ। ਪਰ ਕਿਹੜੀਆਂ ਸ਼ਰਤਾਂ ਹਨ ਸੰਸਥਾਗਤ ਇਕਾਂਤਵਾਸ ਤੋਂ ਬਚਣ ਦੀਆਂ ਅਤੇ ਏਅਰ ਸੁਵਿਧਾ ਪੋਰਟਲ ਨਾਲ ਵਿਦੇਸ਼ੀ ਯਾਤਰੀਆਂ ਨੂੰ ਕਿੰਨੀ ਕੁ ਹੋਵੇਗੀ ਅਸਾਨੀ।